ਗੋਰਾਇਆ, ਪਿੰਡ ਕੋਟਲੀ ਖਾਕੀਆ:
ਚਾਈਨਾ ਡੋਰ ਦੇ ਕਹਿਰ ਤੋਂ ਬਾਅਦ ਅੱਜ ਇੰਡੀਅਨ ਡੋਰ ਦੇ ਮਚਾਏ ਕਹਿਰ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਹ ਘਟਨਾ ਗੋਰਾਇਆ ਦੇ ਪਿੰਡ ਕੋਟਲੀ ਖਾਕੀਆ ਵਿਖੇ ਵਾਪਰੀ ਹੈ ਜਿੱਥੇ ਇੱਕ 7 ਸਾਲਾ ਬੱਚੀ ਹਰਲੀਨ, ਆਪਣੇ ਦਾਦਾ ਜੀ ਨਾਲ ਸਾਈਕਲ ‘ਤੇ ਸਵਾਰ ਹੋ ਕੇ ਦੁਕਾਨ ‘ਤੇ ਜਾ ਰਹੀ ਸੀ ਅਤੇ ਰਾਸਤੇ ‘ਚ ਇੰਡੀਅਨ ਡੋਰ ਦਾ ਸ਼ਿਕਾਰ ਹੋ ਗਈ। ਜਾਣਕਾਰੀ ਅਨੁਸਾਰ ਇਹੀ ਬੱਚੀ ਪਰਿਵਾਰ ਦੀ ਇਕਲੌਤੀ ਧੀ ਸੀ। ਦੋਸਾਂਝ ਕਲਾਂ ਦੇ ਪੁਲਿਸ ਮੁਲਾਜਮ ਵੱਲੋਂ ਇਸ ਡੋਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।