ਅਮਰੀਕਾ ‘ਚ ਟਰੰਪ ਦੇ ਗ਼ੈਰ ਕਾਨੂੰਨੀ ਭਾਰਤੀਆਂ ਨੂੰ ਬਾਹਰ ਕਰਨ ਦੇ ਐਲਾਨ ਤੋਂ ਬਾਅਦ ਕੱਲ੍ਹ ਅਮਰੀਕੀ ਸਰਕਾਰ ਵੱਲੋਂ ਕਈ ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਹੈ ਜਿਸਦੀ ਸੂਚੀ ਅਨੁਸਾਰ 104 ਭਾਰਤੀ ਅੱਜ ਡਿਪੋਰਟ ਹੋਏ ਹਨ ਜੋ ਅੱਜ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਰਾਜਾਸਾਂਸੀ, ਅੰਮ੍ਰਿਤਸਰ ਵਿਖੇ ਕਰੀਬ ਦੁਪਹਿਰ 1 ਤੋਂ 2 ਵਜੇ ਤੱਕ ਪੁੱਜਣਗੇ ।ਜਾਣਕਾਰੀ ਅਨੁਸਾਰ ਉਹਨਾਂ ਵਿੱਚੋਂ ਪੰਜਾਬ ਦੇ ਕੁੱਲ 30 ਵਿਅਕਤੀ ਹਨ ਜਿਹਨਾਂ ਵਿੱਚ 02 ਚੰਡੀਗੜ੍ਹ, 02 ਮਹਾਰਾਸ਼ਟਰ, 03 ਯੂ.ਪੀ., 33 ਹਰਿਆਣਾ, 33 ਗੁਜਰਾਤ, ਦੀ ਗਿਣਤੀ ਨਾਲ ਪ੍ਰਵਾਸੀ ਸ਼ਾਮਲ ਹਨ।