ਸੜਕ ਹਾਦਸੇ ਪੰਜਾਬ ਵਿੱਚ ਇੱਕ ਵੱਡੀ ਚਿੰਤਾ ਦਾ ਮੁੱਦਾ ਹਨ ਜੋ ਕਿ ਅਣਗੌਲੀ ਡਰਾਈਵਿੰਗ ਅਤੇ ਖ਼ਰਾਬ ਸੜਕ ਢਾਂਚੇ ਦੇ ਕਾਰਨ ਹਜ਼ਾਰਾਂ ਲੋਕਾਂ ਦੀ ਜਾਨ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੇ ਹਨ। ਸਰਕਾਰ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ ਕਈ ਯਤਨਾਂ ਦੇ ਬਾਵਜੂਦ ਵੀ ਸੜਕ ਹਾਦਸਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਅੱਜ ਅਸੀਂ ਪੰਜਾਬ ਵਿੱਚ ਸੜਕ ਹਾਦਸਿਆਂ ਦੇ 5 ਕਾਰਨਾਂ ਦੀ ਪੜਚੋਲ ਕਰਾਂਗੇ ਅਤੇ ਜਾਣਾਂਗੇ ਅਸੀਂ ਉਨ੍ਹਾਂ ਨੂੰ ਕਿਵੇਂ ਰੋਕ ਸਕਦੇ ਹਾਂ।
1. Reckless Driving
ਪੰਜਾਬ ਵਿੱਚ ਸੜਕ ਹਾਦਸਿਆਂ ਦਾ ਸਭ ਤੋਂ ਆਮ ਕਾਰਨ ਲਾਪਰਵਾਹੀ ਹੈ ਜਿਵੇਂ ਡਰਾਈਵਰ ਅਕਸਰ ਤੇਜ਼ ਰਫਤਾਰ ਨਾਲ ਡਰਾਈਵਿੰਗ ਕਰਦੇ ਹਨ ਅਤੇ ਓਵਰਟੇਕਿੰਗ ਕਰਦੇ ਹਨ ਜਿਸ ਨਾਲ ਉਹ ਆਪਣੀ ਜ਼ਿੰਦਗੀ ਦੇ ਨਾਲ ਨਾਲ ਦੂਜਿਆਂ ਨੂੰ ਵੀ ਜੋਖਮ ਵਿੱਚ ਪਾਉਂਦੇ ਹਨ। ਡਰਾਈਵਰਾਂ ਨੂੰ ਇਹ ਸਮਝਣਾ ਜਰੂਰੀ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਸੜਕ ਹਾਦਸਿਆਂ ਨੂੰ ਰੋਕਣ ਲਈ ਆਪਣੀ ਜ਼ਿੰਮੇਵਾਰੀ ਨੂੰ ਸਮਝਣ।
2. Poor Road Infrastructure
ਪੰਜਾਬ ਵਿੱਚ ਸੜਕਾਂ ਦੇ ਨਾਲ ਬਹੁਤ ਸਾਰੇ highway, express way, flyover ਬਣੇ ਹੋਏ ਹਨ ਜਿਹਨਾਂ ਵਿੱਚੋਂ ਬਹੁਤ ਸਾਰੇ roads ਮਾੜੀ ਸਥਿਤੀ ਵਿੱਚ ਹਨ ਜਿਵੇਂ ਟੋਏ, uneven surfaces, ਅਤੇ ਸਟ੍ਰੀਟ ਲਾਈਟਾਂ ਦੀ ਘਾਟ ਹੋਣਾ ਵੀ ਸੜਕ ਹਾਦਸਿਆਂ ਦਾ ਅਹਿਮ ਕਾਰਨ ਹਨ। ਇਸਦੇ ਲਈ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੈਦਲ ਯਾਤਰੀਆਂ ਦੀ ਸੁਰੱਖਿਆ ਅਤੇ ਸੜਕ ਦੇ ਢਾਂਚੇ ਨੂੰ ਸੁਧਾਰਨ ਲਈ ਕਦਮ ਚੁੱਕਣ।
3. Drunk Driving
ਸ਼ਰਾਬ ਪੀ ਕੇ ਗੱਡੀ ਚਲਾਉਣਾ ਵੀ ਪੰਜਾਬ ਵਿੱਚ ਸੜਕ ਹਾਦਸਿਆਂ ਦਾ ਇੱਕ ਵੱਡਾ ਕਾਰਨ ਹੈ। ਸਖ਼ਤ ਕਾਨੂੰਨਾਂ ਅਤੇ ਜ਼ੁਰਮਾਨੇ ਵਰਗੀਆਂ ਸਜ਼ਾਵਾਂ ਹੋਣ ਦੇ ਬਾਵਜੂਦ ਵੀ ਬਹੁਤ ਸਾਰੇ ਡਰਾਈਵਰ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਹਨ ਜਿਸ ਨਾਲ ਉਹ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਮੁਸੀਬਤ ਵਿੱਚ ਪਾਉਂਦੇ ਹਨ। ਇਸ ਵਿਵਹਾਰ ਨੂੰ ਸੁਧਾਰਨ ਲਈ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕਤਾ ਫੈਲਾਉਣਾ ਲਾਜ਼ਮੀ ਹੈ।
4. Distracted Driving
ਅੱਜ ਦੀ ਡਿਜੀਟਲ ਦੁਨੀਆ ਵਿੱਚ ਫੋਨ ਚਲਾਉਣ ਨਾਲ ਧਿਆਨ ਭਟਕਣਾ ਸੜਕ ਹਾਦਸਿਆਂ ਦਾ ਮਹੱਤਵਪੂਰਣ ਕਾਰਨ ਬਣ ਗਿਆ ਹੈ। ਡਰਾਈਵਰ ਅਕਸਰ ਵਾਹਨ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਈ ਚੀਜ਼ਾਂ ਲਈ ਕਰਦੇ ਹਨ ਜਿਸ ਨਾਲ ਧਿਆਨ ਭਟਕਦਾ ਹੈ ਅਤੇ ਸੜਕ ਹਾਦਸੇ ਵਾਪਰਦੇ ਹਨ। ਇਸਦੇ ਲਈ ਸਰਕਾਰ ਵੱਲੋਂ ਸਖ਼ਤ ਕਾਨੂੰਨ ਲਾਗੂ ਕੀਤੇ ਜਾਣੇ ਚਾਹੀਦੇ ਹਨ।
5. Overloaded Vehicles
ਪੰਜਾਬ ਵਿੱਚ ਖ਼ਾਸਕਰ ਵਪਾਰਕ ਟਰੱਕਾਂ ਵਿੱਚ ਆਮ ਤੌਰ ‘ਤੇ ਓਵਰਲੋਡਿੰਗ ਹੁੰਦੀ ਹੈ ਜਿਸ ਨਾਲ ਵਾਹਨਾਂ ਨੂੰ ਕੰਟਰੋਲ ਕਰਨਾ ਔਖਾ ਹੋ ਜਾਂਦਾ ਹੈ ਜੋ ਵਾਹਨ ਦੇ ਪਲਟਣ ਅਤੇ ਦਰਦਨਾਕ ਹਾਦਸੇ ਵਿੱਚ ਤਬਦੀਲ ਹੁੰਦਾ ਹੈ। ਇਸਦੇ ਲਈ ਸਰਕਾਰ ਨੂੰ ਭਾਰ ਦੀਆਂ ਸੀਮਾਵਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ ਅਤੇ ਡਰਾਈਵਰਾਂ ਨੂੰ ਹਾਦਸਿਆਂ ਤੋਂ ਸੁਰੱਖਿਅਤ ਰਹਿਣ ਲਈ ਉਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ।