ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸਦੇ ਅਧੀਨ ਅੱਜ ਜਲੰਧਰ ਨੇੜੇ ਫਗਵਾੜਾ ਸ਼ਹਿਰ ਵਿਖੇ ਬੱਚਿਆਂ ਲਈ ਮੈਰਾਥਨ ਦੌੜ ਆਯੋਜਿਤ ਕੀਤੀ ਗਈ ਹੈ। ਇਸ ਮੈਰਾਥੋਨ ਦੌੜ ਨੂੰ ਐਸ.ਐਸ. ਗੌਰਵ ਪੁਰਾ, ਐਸ.ਪੀ. ਰਜਿੰਦਰ ਕੌਰ ਭੱਟੀ ਅਤੇ ਡੀ.ਆਈ.ਜੀ. ਨਵੀਨ ਸਿੰਗਲਾ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਸ ਦੌੜ ਦੌਰਾਨ ਬੱਚਿਆਂ ਵੱਲੋਂ ਪੂਰੇ ਸ਼ਹਿਰ ਵਿੱਚ ਦੌੜ ਲਗਾਈ ਜਾਵੇਗੀ।