ਅੱਜ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਕਸਬੇ ਗੁਰੂਹਰਸਹਾਏ ਵਿਖੇ ਸੁਨਿਆਰੇ ਦੀ ਦੁਕਾਨ ਤੋਂ ਲੱਖਾਂ ਰੁਪਏ ਦੀ ਚਾਂਦੀ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਬਾਰੇ ਦੁਕਾਨਦਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਉਹਨਾਂ ਵੱਲੋਂ ਸ਼ਨੀਵਾਰ ਦੁਕਾਨ 6:45 ਦੇ ਕਰੀਬ ਬੰਦ ਕੀਤੀ ਗਈ ਸੀ ਅਤੇ ਆਖ਼ਰੀ ਐਤਵਾਰ ਹੋਣ ਕਾਰਨ ਦੁਕਾਨ ਬੰਦ ਰੱਖੀ ਗਈ ਸੀ। ਅੱਜ ਯਾਨੀ ਸੋਮਵਾਰ ਜਦੋਂ ਉਹਨਾਂ ਵੱਲੋਂ 9 ਵਜੇ ਦੇ ਕਰੀਬ ਦੁਕਾਨ ਖੋਲੀ ਗਈ ਤਾਂ ਦਰਵਾਜੇ ਖੁੱਲੇ ਸਨ ਅਤੇ ਚਾਂਦੀ ਦਾ ਸਮਾਨ ਗਾਇਬ ਸੀ। ਉਹਨਾਂ ਦੱਸਿਆ ਕਿ 5 ਤੋਂ 7 ਕਿੱਲੋ ਚਾਂਦੀ ਚੋਰੀ ਹੋਈ ਹੈ ਅਤੇ 5 ਤੋਂ 7 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਮੌਕੇ ‘ਤੇ ਪੁਲਿਸ ਮੁਲਾਜ਼ਮ ਨੂੰ ਖ਼ਬਰ ਪਹੁੰਚਾਈ ਗਈ ਅਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।