ਜਦੋਂ ਹੀ ਸਰਦੀਆਂ ਦਾ ਮੌਸਮ ਸ਼ੁਰੂ ਹੁੰਦਾ ਹੈ ਤਾਂ ਬਹੁਤ ਸਾਰੇ ਲੋਕਾਂ ਦੇ ਜੋੜਾਂ ‘ਚ ਦਰਦ ਅਤੇ ਸੋਜ ਵੀ ਵੱਧ ਜਾਂਦੀ ਹੈ। ਪਰ ਕੁੱਝ ਸਧਾਰਣ ਤਬਦੀਲੀਆਂ ਅਤੇ ਸਾਵਧਾਨੀਆਂ ਦੇ ਨਾਲ ਤੁਸੀਂ ਆਪਣੇ ਆਪ ਨੂੰ ਸਰਦੀਆਂ ਦੌਰਾਨ ਜੋੜਾਂ ਦੇ ਦਰਦ ਤੋਂ ਬਚਾ ਸਕਦੇ ਹੋ ਅਤੇ ਬਿਨ੍ਹਾਂ ਕਿਸੇ ਬੇਅਰਾਮੀ ਤੋਂ ਇਸ ਮੌਸਮ ਦਾ ਆਨੰਦ ਮਾਨ ਸਕਦੇ ਹੋ। ਆਓ ਜਾਂਦੇ ਹਾਂ ਕੀ ਹਨ ਉਹ ਤਰੀਕੇ?
1. Stay Active
ਸਰਦੀਆਂ ਦੌਰਾਨ ਕਿਰਿਆਸ਼ੀਲ ਰਹਿਣਾ ਜੋੜਾਂ ਦੇ ਦਰਦ ਨੂੰ ਰੋਕਣ ਦਾ ਇੱਕ ਵਧੀਆ ਤਰੀਕਾ ਹੈ। ਨਿਯਮਤ ਸਰੀਰਕ ਗਤੀਵਿਧੀ ਤੁਹਾਡੇ ਜੋੜਾਂ ਨੂੰ ਲਚਕੀਲਾ ਰੱਖਣ ਵਿੱਚ ਮਦਦ ਕਰਦੀ ਹੈ ਅਤੇ ਕਠੋਰਤਾ ਨੂੰ ਘਟਾਉਂਦੀ ਹੈ। ਇਹ ਤਰੀਕਾ ਤੁਹਾਡੇ ਜੋੜਾਂ ਦੇ ਆਲੇ-ਦੁਆਲੇ ਦੀਆਂ ਮਾਸਪੇਸ਼ੀਆਂ ਨੂੰ ਵੀ ਮਜ਼ਬੂਤ ਬਣਾਉਂਦਾ ਹੈ ਅਤੇ ਸੁਰੱਖਿਆ ਪ੍ਰਦਾਨ ਕਰਦਾ ਹੈ। ਜੇ ਤੁਸੀਂ ਕਿਸੇ ਵੀ ਗਤੀਵਿਧੀ ਲਈ ਬਾਹਰ ਨਹੀਂ ਜਾ ਸਕਦੇ ਹੋ ਤਾਂ ਯੋਗਾ ਜਾਂ Aerobics ਵਰਗੀਆਂ ਅੰਦਰੂਨੀ ਕਸਰਤਾਂ ਕਰਨ ਦੀ ਕੋਸ਼ਿਸ਼ ਕਰੋ।
2. Keep Yourself Warm
ਠੰਡਾ ਤਾਪਮਾਨ ਤੁਹਾਡੇ ਜੋੜਾਂ ਨੂੰ ਕਠੋਰ ਅਤੇ ਦਰਦਨਾਕ ਬਣਾਉਂਦਾ ਹੈ। ਇਸ ਤੋਂ ਬਚਣ ਲਈ ਆਪਣੇ ਆਪ ਨੂੰ ਹਰ ਸਮੇਂ ਗਰਮ ਰੱਖਣ ਦੀ ਕੋਸ਼ਿਸ਼ ਕਰੋ । ਆਰਾਮਦਾਇਕ ਅਤੇ ਗਰਮ ਕਪੜੇ ਪਾਓ ਜੋ ਤੁਹਾਨੂੰ ਗਰਮ ਰੱਖਣ। ਜੇ ਤੁਸੀਂ ਬਾਹਰ ਜਾ ਰਹੇ ਹੋ ਤਾਂ ਆਪਣੇ ਸਿਰ, ਹੱਥਾਂ ਅਤੇ ਗਰਦਨ ਦੀ ਸੁਰੱਖਿਆ ਲਈ ਇੱਕ ਟੋਪੀ, ਦਸਤਾਨੇ ਅਤੇ ਇੱਕ ਸਕਾਰਫ਼ ਪਾਓ। ਜਦੋਂ ਘਰ ਦੇ ਅੰਦਰ ਹੋਵੋ ਤਾਂ ਹੀਟਿੰਗ ਪੈਡ ਦੀ ਵਰਤੋਂ ਕਰੋ ਜਾਂ ਆਪਣੀਆਂ ਮਾਸਪੇਸ਼ੀਆਂ ਅਤੇ ਜੋੜਾਂ ਨੂੰ ਆਰਾਮ ਦੇਣ ਲਈ ਗਰਮ ਪਾਣੀ ਨਾਲ ਇਸ਼ਨਾਨ ਕਰੋ।
3. Eat a Healthy Diet
ਤੁਹਾਡੇ ਜੋੜਾਂ ਨੂੰ ਸਿਹਤਮੰਦ ਰੱਖਣ ਵਿੱਚ ਇੱਕ ਸਿਹਤਮੰਦ ਖੁਰਾਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਭੋਜਨ ਖਾਣਾ, ਜਿਵੇਂ ਕਿ ਮੱਛੀ, nuts ਅਤੇ ਜੈਤੂਨ ਦਾ ਤੇਲ ਤੁਹਾਡੇ ਜੋੜਾਂ ਵਿੱਚ ਸੋਜ ਅਤੇ ਦਰਦ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ। ਹੱਡੀਆਂ ਅਤੇ ਜੋੜਾਂ ਨੂੰ ਮਜ਼ਬੂਤ ਬਣਾਏ ਰੱਖਣ ਲਈ ਵਿਟਾਮਿਨ ਡੀ ਅਤੇ ਕੈਲਸ਼ੀਅਮ ਵੀ ਜ਼ਰੂਰੀ ਹਨ। ਇਹਨਾਂ ਪੌਸ਼ਟਿਕ ਤੱਤਾਂ ਦੀ ਕਾਫ਼ੀ ਮਾਤਰਾ ਪ੍ਰਾਪਤ ਕਰਨ ਲਈ ਆਪਣੀ ਖੁਰਾਕ ਵਿੱਚ Dairy Products, Leafy Greens ਅਤੇ Fortified Cereals ਜਰੂਰ ਸ਼ਾਮਲ ਕਰੋ।
4. Stay Hydrated
ਸਰਦੀਆਂ ਦੇ ਮੌਸਮ ਦੌਰਾਨ ਅਸੀਂ ਅਕਸਰ ਕਾਫ਼ੀ ਪਾਣੀ ਪੀਣਾ ਭੁੱਲ ਜਾਂਦੇ ਹਾਂ ਕਿਉਂਕਿ ਇਸ ਮੌਸਮ ਦੌਰਾਨ ਸਾਨੂੰ ਗਰਮੀਆਂ ਵਾਂਗ ਪਿਆਸ ਨਹੀਂ ਲਗਦੀ। ਇਸ ਨਾਲ ਸਾਨੂੰ ਡੀਹਾਈਡਰੇਸ਼ਨ ਹੋ ਸਕਦੀ ਹੈ ਜੋ ਸਾਡੇ ਜੋੜਾਂ ਦੇ ਦਰਦ ਨੂੰ ਹੋਰ ਵਧਾ ਸਕਦੇ ਹਨ ਕਿਉਂਕਿ ਪਾਣੀ ਸਾਡੇ ਜੋੜਾਂ ਨੂੰ lubricate ਕਰਨ ਵਿੱਚ ਮਦਦ ਕਰਦਾ ਹੈ ਅਤੇ ਇਹ ਸਾਡੇ ਸਰੀਰ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਇਸ ਲਈ ਆਪਣੇ ਆਪ ਨੂੰ ਹਾਈਡਰੇਟਿਡ ਰੱਖਣ ਲਈ ਪ੍ਰਤੀ ਦਿਨ ਘੱਟੋ ਘੱਟ 8-10 ਗਲਾਸ ਪਾਣੀ ਜਰੂਰ ਪੀਓ।
5. Take Supplements
ਜੇਕਰ ਤੁਸੀਂ ਲੰਬੇ ਸਮੇਂ ਤੋਂ ਜੋੜਾਂ ਦੇ ਦਰਦ ਜਾਂ ਗਠੀਏ ਤੋਂ ਪੀੜਿਤ ਹੋ ਤਾਂ ਤੁਸੀਂ ਸਰਦੀਆਂ ਦੇ ਮਹੀਨਿਆਂ ਦੌਰਾਨ ਲੋੜੀਂਦੀ Supplements ਲੈ ਸਕਦੇ ਹੋ। Glucosamine ਅਤੇ chondroitin ਪ੍ਰਸਿੱਧ Supplements ਹਨ ਜੋ ਜੋੜਾਂ ਦੇ ਦਰਦ ਅਤੇ ਕਠੋਰਤਾ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ। ਹਲਦੀ ਅਤੇ ਅਦਰਕ ਵੀ ਕੁਦਰਤੀ Supplements ਹਨ ਜੋ ਜੋੜਾਂ ਦੇ ਦਰਦ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦੇ ਹਨ। ਕੋਈ ਵੀ Supplement ਲੈਣ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਜਰੂਰ ਕਰੋ।