ਕਪਿਲ ਸ਼ਰਮਾ ਸ਼ੋਅ ਦੇ ਮੁੱਖ ਅਦਾਕਾਰ ਅਤੇ ਕਾਮੇਡੀਅਨ ਕਪਿਲ ਸ਼ਰਮਾ ਸਣੇ ਮਸ਼ਹੂਰ ਅਦਾਕਾਰ ਅਤੇ ਕਾਮੇਡੀਅਨ ਰਾਜਪਾਲ ਯਾਦਵ ਨੂੰ ਜਾਨੋ ਮਾਰਨ ਦੀ ਧਮਕੀ ਮਿਲੀ ਹੈ। ਜਾਣਕਾਰੀ ਅਨੁਸਾਰ ਇਹ ਧਮਕੀ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਮੇਲ ਲਿਖ ਕੇ ਭੇਜੀ ਗਈ ਹੈ। ਨਾਲ ਹੀ ਦੱਸ ਦਈਏ ਕਿ ਇਹਨਾਂ ਦੋ ਅਦਾਕਾਰਾਂ ਦੇ ਨਾਲ ਹੋਰਨਾਂ ਸਿਤਾਰਿਆਂ ਸੁਗੰਧਾ ਮਿਸ਼ਰਾ ਅਤੇ ਰੇਮੋ ਡਿਸੂਜ਼ਾ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਇਸ ਈਮੇਲ ਵਿੱਚ ਲਿਖਿਆ ਸੀ ਕਿ ਅਦਾਕਾਰਾਂ ਵੱਲੋਂ ਅੱਠ ਘੰਟਿਆਂ ਤੱਕ ਜੇਕਰ ਕੋਈ ਜਵਾਬ ਨਹੀਂ ਦਿੱਤਾ ਗਿਆ ਤਾਂ ਇਸਦਾ ਜਵਾਬ ਖ਼ਤਰਨਾਕ ਹੋਵੇਗਾ।