ਇਹ ਖ਼ਬਰ ਬਠਿੰਡਾ ਦੇ ਕਸਬਾ ਭਗਤਾ ਭਾਈਕਾ ਦੀ ਹੈ ਜਿੱਥੇ ਸੈਰ ਕਰਦੇ ਪਤੀ ਪਤਨੀ ’ਤੇ ਅਣ-ਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ। ਜਾਣਕਾਰੀ ਅਨੁਸਾਰ ਇੱਕ ਗੋਲੀ ਲੜਕੀ ਦੇ ਪੱਟ ਵਿੱਚੋਂ ਦੀ ਪਾਰ ਹੋਈ ਗਈ ਜਿਸਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਹੈ। ਪੁਲਿਸ ਮੁਲਾਜਮ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਹਨ ਪਰੰਤੂ ਪੀੜਤ ਪਰਿਵਾਰ ਵੱਲੋਂ ਕਿਸੇ ’ਤੇ ਵੀ ਸ਼ੱਕ ਨਹੀਂ ਜਿਤਾਇਆ ਜਾ ਰਿਹਾ ਹੈ।