ਕਈ ਸ਼ਹਿਰਾਂ ਤੋਂ ਬਾਅਦ ਅੱਜ ਲੁਧਿਆਣਾ ਨੂੰ ਵੀ ਅੱਜ ਇੱਕ ਨਵਾਂ ਅਤੇ 7ਵਾਂ ਮੇਅਰ ਮਿਲੇਗਾ। ਇਹ ਚੋਣ ਗੁਰੁੂ ਨਾਨਕ ਭਵਨ ਵਿੱਚ ਹੋਵੇਗੀ। ਇਸ ਸਮਾਗਮ ਦੌਰਾਨ 95 ਕੌਂਸਲਰਾਂ ਵੱਲੋਂ ਸਹੁੰ ਵੀ ਚੁੱਕੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਹ ਸੀਟ ਮਹਿਲਾ ਕੌਂਸਲਰਾਂ ਲਈ ਰਾਖਵੀਂ ਹੈ ਅਤੇ ਇੱਕ ਮਹਿਲਾ ਮੇਅਰ ਇਹ ਅਹੁਦਾ ਸੰਭਾਲੇਗੀ। ਜਾਣਕਾਰੀ ਅਨੁਸਾਰ ਇਸ ਵਿੱਚ ਨਿਧੀ ਗੁਪਤਾ, ਇੰਦਰਜੀਤ ਕੌਰ, ਮਨਿੰਦਰ ਕੌਰ ਘੁੰਮਣ ਤੇ ਅੰਮ੍ਰਿਤ ਵਰਸ਼ਾ ਰਾਮਪਾਲ ਸ਼ਾਮਿਲ ਹਨ।