ਜਾਣਕਾਰੀ ਅਨੁਸਾਰ ਇਹ ਗੰਭੀਰ ਸੜਕ ਹਾਦਸਾ ਦਿੱਲੀ ਲੁਧਿਆਣਾ ਕੌਮੀ ਮਾਰਗ ’ਤੇ ਪਾਤੜਾਂ ਦੇ ਨੇੜੇ ਵਾਪਰਿਆ। ਜਿੱਥੇ ਇੱਕ ਤੇਜ਼ ਰਫਤਾਰ ਨਾਲ ਆਉਂਦੀ ਵਰਨਾ ਗੱਡੀ ਇੱਕ ਡਿਵਾਈਡਰ ਨਾਲ ਟਕਰਾਈ ਅਤੇ ਅੰਸਲ ਗਰਗ ਉਮਰ 23 ਸਾਲ, ਅਤੁਲ ਉਮਰ 27 ਸਾਲ ਦੀ ਮੌਕੇ ’ਤੇ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਹਾਦਸੇ ਦਾ ਸ਼ਿਕਾਰ ਹੋਏ ਸਾਰੇ ਵਿਅਕਤੀ ਸ਼ਹਿਰ ਜਾਖਲ ਦੇ ਵਸਨੀਕ ਸਨ।