ਇਹ ਖ਼ਬਰ ਪੰਜਾਬ ਸਟੇਟ ਦੇ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੀ ਹੈ। ਜਿੱਥੇ ਅੱਜ ਪਿੰਡ ਜਟਾਣਾ ਉੱਚਾ ਵਿਖੇ ਸਵੇਰੇ 7:30 ਤੋਂ 8:00 ਵਜੇ ਦੇ ਕਰੀਬ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਘਰ ‘ਤੇ ਗੋਲੀਆਂ ਨਾਲ ਹਮਲਾ ਕੀਤਾ ਗਿਆ ਹੈ। ਦੱਸ ਦਈਏ ਕਿ ਘਰ ਦੇ ਮੈਂਬਰਾਂ ਨੂੰ ਕੋਈ ਨੁਕਸਾਨ ਨਹੀੰ ਹੋਇਆ ਹੈ। ਪੁਲਿਸ ਮੁਲਾਜ਼ਮ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਦੋਸ਼ੀਆਂ ਵੱਲੋਂ ਕੁੱਲ 6 ਫਾਇਰ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 5 ਘਰ ਦੇ ਮੁੱਖ ਦਰਵਾਜ਼ੇ ਉੱਤੇ ਲੱਗੇ ਹਨ।