ਜਲੰਧਰ ਦੀ ਧੀ ਹਰਸੀਰਤ ਕੌਰ ਨੇ ‘ਜੂਨੀਅਰ ਮਿਸ ਇੰਡੀਆ’ ਦਾ ਖਿਤਾਬ ਹਾਸਿਲ ਕਰਕੇ ਸ਼ਹਿਰ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ ਹੈ। ਇਸ ਬੱਚੀ ਨੇ ‘ਜੂਨੀਅਰ ਮਿਸ ਇੰਡੀਆ’ ਦੀ ਅੱਠ ਤੋਂ ਦਸ ਸਾਲ ਤੱਕ ਦੇ ਬੱਚਿਆਂ ਦੀ ਕੈਟਾਗਰੀ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਜਾਣਕਾਰੀ ਅਨੁਸਾਰ ਦੇਸ਼ ਭਰ ਵਿੱਚੋਂ 120 ਬੱਚਿਆਂ ਦੀ ਚੋਣ ਕੀਤੀ ਗਈ ਸੀ ਜਿਸ ਵਿੱਚੋਂ ਹਰਸੀਰਤ ਕੌਰ ਪਹਿਲੇ ਸਥਾਨ ਤੇ ਰਹੀ ਹੈ।