ਤਰਨਤਾਰਨ ਵਿਖੇ ਪੁਲਿਸ ਮੁਲਾਜ਼ਮਾਂ ਵੱਲੋਂ ਪ੍ਰਭ ਦਾਸੂਵਾਲ ਗੈਂਗ ਦੇ ਦੋ ਸਾਥੀ ਗ੍ਰਿਫਤਾਰ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਪਿੰਡ ਆਸਲ ਉਤਾੜ ਦੀ ਡਿਫੈਂਸ ਡਰੇਨ ਨੇੜੇ ਪੁਲਿਸ ਥਾਣਾ ਵਲਟੋਹਾ ਵੱਲੋਂ ਨਾਕਾਬੰਦੀ ਕੀਤੀ ਗਈ ਸੀ। ਜਿਸ ਦੌਰਾਨ ਦੋ ਨੌਜਵਾਨ ਜੋ ਐਕਟਿਵਾ ’ਤੇ ਆ ਰਹੇ ਸਨ ਉਨ੍ਹਾਂ ਨੂੰ ਪੁਲਿਸ ਪਾਰਟੀ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਅਤੇ ਰੁਕਣ ਦੀ ਬਜਾਏ ਉਹਨਾਂ ਨੇ ਪੁਲਿਸ ਮੁਲਾਜ਼ਮਾਂ ‘ਤੇ ਗੋਲੀ ਚਲਾ ਦਿੱਤੀ। ਜਦੋਂ ਪੁਲਿਸ ਵੱਲੋਂ ਜਵਾਬੀ ਕਾਰਵਾਈ ‘ਚ ਗੋਲੀਬਾਰੀ ਕੀਤੀ ਗਈ ਤਾਂ ਦੋਵੇਂ ਨੌਜਵਾਨ ਜਖ਼ਮੀ ਹੋ ਗਏ ਅਤੇ ਤੁਰੰਤ ਪੱਟੀ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਪੁਲਿਸ ਵੱਲੋਂ ਉਹਨਾਂ ਕੋਲੋਂ ਇੱਕ 32 ਬੋਰ ਪਿਸਤਲ ਵੀ ਬਰਾਮਦ ਕੀਤਾ ਹੈ।