Blinkit ਨੇ ਇੱਕ ਨਵੀਂ ਸ਼ੁਰੂਆਤ ਕਰਦਿਆਂ ਐਂਬੂਲੈਂਸ ਦੀ ਸੇਵਾ ਸ਼ੁਰੂ ਕੀਤੀ ਹੈ ਜੋ ਮਰੀਜ਼ਾਂ ਤੱਕ 10 ਮਿੰਟਾਂ ‘ਚ ਪਹੁੰਚੇਗੀ। ਇਸ ਸਹੂਲਤ ਦੀ ਸ਼ੁਰੂਆਤ ਪਲੇਟਫਾਰਮ ਦੇ ਸੀ.ਈ.ਓ. ਅਮਲਿੰਦਰ ਢੀਂਡਸਾ ਨੇ ਗੁੜਗਾਓਂ ਵਿੱਚ ਰਹਿਣ ਵਾਲੇ ਲੋਕਾਂ ਲਈ ਕੀਤੀ ਹੈ। ਉਹਨਾਂ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਐਮਰਜੈਂਸੀ ਦੀ ਸਥਿਤੀ ਵਿੱਚ ਸਿਰਫ਼ 10 ਮਿੰਟਾਂ ‘ਚ ਇਹ ਐਂਬੂਲੈਂਸ ਸੇਵਾ ਉਪਭੋਗਤਾ ਆਪਣੇ ਦਰਵਾਜ਼ੇ ਤੇ ਪ੍ਰਾਪਤ ਕਰ ਸਕਣਗੇ।
ਉਹਨਾਂ ਦੱਸਿਆ ਕਿ ਇਹਨਾਂ ਐਂਬੂਲੈਂਸ ਵਿੱਚ ਜ਼ਰੂਰੀ ਜੀਵਨ ਬਚਾਉਣ ਵਾਲੇ ਉਪਕਰਣ ਹੋਣਗੇ ਜਿਵੇਂ Oxygen Cylinder, Defibrillator, stretcher, monitor, ਜ਼ਰੂਰੀ ਐਮਰਜੈਂਸੀ ਦਵਾਈਆਂ ਅਤੇ ਟੀਕੇ ਆਦਿ। ਡਰਾਈਵਰ ਤੋਂ ਇਲਾਵਾ ਹਰ ਐਂਬੂਲੈਂਸ ਵਿੱਚ ਇੱਕ ਸਿਖਲਾਈ ਪ੍ਰਾਪਤ ਪੈਰਾਮੈਡਿਕ ਅਤੇ ਇੱਕ ਸਹਾਇਕ ਵੀ ਹੋਵੇਗਾ।
ਇਸ ਸੇਵਾ ਦੀ ਕੀਮਤ ਦੀ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਅਸੀਂ ਇਸ ਸੇਵਾ ਦੀ ਕੀਮਤ ਕਿਫਾਇਤੀ ਹੀ ਰੱਖਾਂਗੇ ਅਤੇ ਇਸ ਗੰਭੀਰ ਸਮੱਸਿਆ ਨੂੰ ਹੱਲ ਕਰਨ ਵੱਲ ਧਿਆਨ ਦੇਵਾਂਗੇ।