ਸਾਲ ਦੀ ਸ਼ੁਰੂਆਤ ‘ਚ ਹੀ ਸਰਕਾਰੀ ਬੱਸਾਂ ਦੇ ਬੰਦ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ PRTC ਅਤੇ PUNBUS ਮੁਲਾਜ਼ਮ ਯੂਨੀਅਨ ਦੀ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਨਾਲ ਇੱਕ ਮੀਟਿੰਗ ਹੋਈ ਸੀ ਜਿਸ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸੰਬੰਧੀ ਚਰਚਾ ਹੋਈ ਸੀ।ਮੀਟਿੰਗ ਦੇ ਬੇਸਿੱਟਾ ਹੋਣ ਕਾਰਨ PRTC ਤੇ PUNBUS ਮੁਲਾਜ਼ਮ ਯੂਨੀਅਨ ਨੇ ਤਿੰਨ ਦਿਨਾਂ ਲਈ(6 ਤੋਂ 8 ਜਨਵਰੀ ਨੂੰ) ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ।