ਅੱਜ ਗ਼ੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜਿਸ ਕਾਰਨ ਸਿਰਸਾ ਤੋਂ ਰਾਮਾ ਬਠਿੰਡਾ ਜਾਣ ਵਾਲੀ ਸਵਾਰੀ ਪੈਸੇਂਜਰ ਗੱਡੀ ਨੂੰ ਸਿਰਸਾ ਤੋਂ ਰਵਾਨਾ ਕੀਤਾ ਗਿਆ ਹੈ ਅਤੇ ਰਾਹ ਵਿੱਚ ਸ਼ੇਰਗੜ੍ਹ ਪਿੰਡ ਦੇ ਸਟੇਸ਼ਨ ‘ਤੇ ਖੜ੍ਹੀ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਯਾਤਰੀਆਂ ਨੇ ਪ੍ਰੇਸ਼ਾਨ ਆ ਕੇ ਕਿਹਾ ਹੈ ਕਿ ਰੇਲ ਵਿਭਾਗ ਨੂੰ ਪੰਜਾਬ ਬੰਦ ਦੇ ਮੱਦੇਨਜ਼ਰ ਯਾਤਰੀਆਂ ਨੂੰ ਰਾਹ ਵਿੱਚ ਖੱਜਲ ਕਰਨ ਦਾ ਕੋਈ ਹੱਕ ਨਹੀਂ ਅਤੇ ਗੱਡੀਆਂ ਨੂੰ ਮੇਨ ਸਟੇਸ਼ਨਾਂ ਤੋਂ ਹੀ ਰਵਾਨਾ ਨਹੀਂ ਕਰਨਾ ਚਾਹੀਦਾ ਸੀ।