ਕਾਂਗਰਸੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਮ੍ਰਿਤਕ ਦੇਹ ਕੱਲ੍ਹ 28 ਦਸੰਬਰ ਨੂੰ ਏ.ਆਈ.ਸੀ.ਸੀ. ਮੁੱਖ ਦਫ਼ਤਰ ਵਿਖੇ ਲਿਆਂਦੀ ਜਾਵੇਗੀ। ਜਿੱਥੇ ਉਨ੍ਹਾਂ ਨੂੰ ਲੋਕਾਂ ਵਲੋਂ ਅੰਤਿਮ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ ਰਾਜਘਾਟ ਨੇੜੇ ਕੀਤਾ ਜਾਵੇਗਾ। ਇਸ ਸੰਬੰਧੀ ਕਾਂਗਰਸ ਨੇਤਾ ਸੰਦੀਪ ਦੀਕਸ਼ਿਤ ਨੇ ਕਿਹਾ ਕਿ ਅਜੇ ਪੂਰਾ ਪ੍ਰੋਗਰਾਮ ਤੈਅ ਨਹੀਂ ਹੋਇਆ ਹੈ। ਉਨ੍ਹਾਂ ਦੀ ਇੱਕ ਬੇਟੀ ਵਿਦੇਸ਼ ਵਿੱਚ ਹੈ ਜੋ ਭਾਰਤ ਵਾਪਿਸ ਆ ਰਹੀ ਹੈ ਉਸ ਉਪਰੰਤ ਹੀ ਸਭ ਕੁੱਝ ਤੈਅ ਕੀਤਾ ਜਾਵੇਗਾ।