ਗੁਰਦਾਸਪੁਰ ਦੇ ਥਾਣਾ ਤਿੱਬੜ ਦੀ ਪੁਲਿਸ ਵੱਲੋਂ ਦੋ ਨਸ਼ਾ ਤਸਕਰ ਮੁੰਡਾ ਅਤੇ ਕੁੜੀ ਹੋਏ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਦੱਸਿਆ ਗਿਆ ਹੈ ਕਿ ਨਾਕੇਬੰਦੀ ਦੌਰਾਨ ਨੌਜਵਾਨ ਮੁੰਡਾ ਅਤੇ ਕੁੜੀ ਐਕਟਿਵਾ ‘ਤੇ ਸਵਾਰ ਸਨ ਜਿਸਦੀ ਤਲਾਸ਼ੀ ਪੁਲਿਸ ਅਫ਼ਸਰਾਂ ਵੱਲੋਂ ਲਈ ਗਈ ਅਤੇ ਤਲਾਸ਼ੀ ਉਪਰੰਤ 257 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮਾਂ ਦੇ ਬਿਆਨ ਅਨੁਸਾਰ ਉਹ ਇਹ ਕੰਮ ਐਸ਼ਪ੍ਰਸਤੀ ਲਈ ਕਰਦੇ ਸਨ।