ਦੁਨੀਆਂ ਘੁੰਮਣਾ ਹਰ ਇੱਕ ਦਾ ਸੁਪਨਾ ਹੁੰਦਾ ਹੈ ਪਰ ਵਧੇਰੇ ਖਰਚ ਦੇ ਡਰ ਕਾਰਨ ਇਹ ਸੁਪਨਾ ਸੁਪਨਾ ਹੀ ਰਹਿ ਜਾਂਦਾ ਹੈ। ਹਾਲਾਂਕਿ ਸਹੀ Planning, Mindset ਅਤੇ TRAVEL Budgeting ਕਰਨ ਨਾਲ ਤੁਸੀਂ ਆਪਣਾ ਇਹ ਸੁਪਨਾ ਸਾਕਾਰ ਕਰ ਸਕਦੇ ਹੋ। ਅਸੀਂ ਇਸ ਆਰਟੀਕਲ ਵਿੱਚ ਇਸ ਉੱਤੇ ਪੂਰੀ ਚਰਚਾ ਕਰਾਂਗੇ ਅਤੇ ਜਾਣਾਂਗੇ ਕਿਵੇਂ ਇਹ ਸਾਡੀ ਮਦਦ ਕਰ ਸਕਦਾ ਹੈ।
Budget Travel ਕੀ ਹੈ?
Budget Travel ਉਹ ਰੂਪ ਹੈ ਜੋ ਸਾਨੂੰ ਘੱਟ ਖਰਚਿਆਂ ਨਾਲ ਇੱਕ ਮਜ਼ੇਦਾਰ ਅਤੇ ਸੰਪੂਰਨ ਯਾਤਰਾ ਵੱਲ ਕੇਂਦਰਿਤ ਕਰਦਾ ਹੈ। ਇਸ ਤਰੀਕੇ ਨਾਲ ਤੁਸੀਂ ਯਾਤਰਾ ਦੀ ਗੁਣਵੱਤਾ ਨੂੰ ਕੁਰਬਾਨ ਕੀਤੇ ਬਿਨਾਂ ਇੱਕ ਵਧੀਆ ਯਾਤਰਾ ਤਹਿ ਕਰ ਸਕਦੇ ਹੋ। ਇਸ ਤਰ੍ਹਾਂ ਦੀ ਯਾਤਰਾ ਕੇਵਲ ਬੱਚਿਆਂ ਲਈ ਹੀ ਨਹੀਂ ਹੈ ਇਹ ਹਰ ਉਹ ਇਨਸਾਨ ਜੋ ਬੱਜਟ ਅਨੁਸਾਰ ਘੁੰਮਣਾ ਚਾਹੁੰਦਾ ਹੈ ਉਹ ਵੀ ਇਸ ਤਰੀਕੇ ਨੂੰ ਅਪਨਾ ਸਕਦਾ ਹੈ।
ਆਪਣੀ ਯਾਤਰਾ ਲਈ ਬਜਟ ਕਿਵੇਂ ਬਣਾ ਸਕਦੇ ਹੋ?
ਯਾਤਰਾ ਲਈ ਬਜਟ ਬਣਾਉਣ ਦੇ ਕਈ ਤਰੀਕੇ ਹਨ। ਜਿਵੇਂ:-
ਯਾਤਰਾ ਦੀ ਪਹਿਲਾਂ ਯੋਜਨਾ ਬਣਾਉਣਾ:-.
ਇਹ ਯਾਤਰਾ ਦਾ ਇੱਕ ਮਹੱਤਵਪੂਰਨ ਪਹਿਲੂ ਹੈ ਜਿਸ ਵਿੱਚ ਅਸੀਂ ਆਪਣੀ ਘੁੰਮਣ ਦੀ ਜਗ੍ਹਾ ਬਾਰੇ ਖੋਜ ਕਰਦੇ ਹਾਂ ਅਤੇ ਉੱਥੇ ਰਹਿਣ ਦਾ ਖਰਚਾ, ਘੁੰਮਣ ਦਾ ਖਰਚਾ ਅਤੇ ਅਸੀਂ ਕੀ ACTIVITIES ਕਰ ਸਕਦੇ ਹਾਂ ਆਦਿ ਬਾਰੇ ਖੋਜ ਕਰਦੇ ਹਾਂ। ਆਪਣੇ ਬਜਟ ਅਤੇ ਖਰਚਿਆਂ ਬਾਰੇ ਸਪੱਸ਼ਟ ਜਾਣਕਾਰੀ ਹੋਣ ਤੋਂ ਬਾਅਦ ਤੁਸੀਂ ਜ਼ਿਆਦਾ ਖਰਚ ਕਰਨ ਤੋਂ ਬਚ ਸਕਦੇ ਹੋ ਅਤੇ ਆਪਣੇ ਪੈਸੇ ਬਚਾ ਸਕਦੇ ਹੋ।
ਆਪਣੀ ਯਾਤਰਾ ਦੀ ਮਿਤੀ ਨੂੰ ਬਦਲਣ ਲਈ ਤਿਆਰ ਰਹੋ:-
Off-Peak Seasons ਅਤੇ Mid-Week ਦੌਰਾਨ ਉਡਾਣਾਂ ਅਤੇ ਰਿਹਾਇਸ਼ਾਂ ਦੀ ਕੀਮਤ ਅਕਸਰ ਘੱਟ ਹੁੰਦੀ ਹੈ। ਇਸ ਸਮੇਂ ਯਾਤਰਾ ਦੀ ਯੋਜਨਾ ਬਣਾਉਣ ਨਾਲ ਤੁਸੀਂ ਆਪਣੇ ਬਹੁਤ ਸਾਰੇ ਪੈਸੇ ਬਚਾਅ ਸਕਦੇ ਹੋ।
ਕਿਫਾਇਤੀ ਰਿਹਾਇਸ਼ ਦੀ ਚੋਣ ਕਰੋ:-
ਰਿਹਾਇਸ਼ ਤੁਹਾਡੇ ਯਾਤਰਾ ਬਜਟ ਦਾ ਇੱਕ ਵੱਡਾ ਹਿੱਸਾ ਖਾ ਸਕਦੀ ਹੈ। ਮਹਿੰਗੇ ਹੋਟਲਾਂ ਦੀ ਬਜਾਏ ਸਸਤੇ ਹੋਸਟਲਾਂ, ਗੈਸਟ ਹਾਊਸਾਂ ਵਿੱਚ ਰਹਿਣ ਬਾਰੇ ਸੋਚੋ। ਤੁਸੀਂ ਹੋਰ ਵੀ ਪੈਸੇ ਬਚਾਉਣ ਲਈ ਇੱਕ ਕਮਰੇ ਨੂੰ ਸਾਂਝੇ ਰੂਪ ਵਿੱਚ ਵਰਤ ਸਕਦੇ ਹੋ।
LOCAL FOOD ਨੂੰ ਚੁਣੋ:-
ਯਾਤਰਾ ਦੌਰਾਨ Restaurant ‘ਤੇ ਖਾਣ ਦੀ ਬਜਾਏ ਓਥੋਂ ਦੇ STREET FOOD ਨੂੰ ਚੁਣੋ ਜੋ ਕਿ Restaurant ਦੇ ਮੁਕਾਬਲੇ ਸਸਤਾ ਹੁੰਦਾ ਹੈ ਅਤੇ ਤੁਹਾਨੂੰ ਮਸ਼ਹੂਰ ਫ਼ੂਡ ਨੂੰ TASTE ਕਰਨ ਦਾ ਮੌਕਾ ਦਿੰਦਾ ਹੈ। ਇਹ ਨਾ ਸਿਰਫ ਤੁਹਾਨੂੰ ਪੈਸੇ ਬਚਾਉਣ ਵਿੱਚ ਮਦਦ ਕਰਦਾ ਹੈ ਬਲਕਿ ਸਭਿਆਚਾਰਿਕ ਭੋਜਨ ਦਾ ਅਨੁਭਵ ਕਰਨ ਲਈ ਸਹਾਇਕ ਹੁੰਦਾ ਹੈ।
Public Transportation ਦੀ ਵਰਤੋਂ ਕਰੋ:-
ਯਾਤਰਾ ਕਰਦੇ ਸਮੇਂ ਟੈਕਸੀਆਂ ਅਤੇ ਨਿੱਜੀ ਆਵਾਜਾਈ ਮਹਿੰਗੀ ਹੋ ਸਕਦੀ ਹੈ ਇਸ ਲਈ ਜਦੋਂ ਵੀ ਸੰਭਵ ਹੋਵੇ ਜਨਤਕ ਆਵਾਜਾਈ ਦੀ ਚੁਣੋ। ਇਸ ਨਾਲ ਥੋੜਾ ਜ਼ਿਆਦਾ ਸਮਾਂ ਜਰੂਰ ਲੱਗ ਸਕਦਾ ਹੈ ਪਰ ਤੁਹਾਡੀ ਭਾਰੀ ਰਕਮ ਬਚਾਉਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।
ਅਸੀਂ ਆਪਣੇ ਬੱਜਟ ਦੇ ਅਨੁਸਾਰ ਕਿੱਥੇ ਘੁੰਮ ਸਕਦੇ ਹਾਂ?
ਬਜਟ ਯਾਤਰਾ ਲਈ ਕੁਝ ਪ੍ਰਸਿੱਧ ਸਥਾਨ ਜਿਵੇਂ ਦੱਖਣ-ਪੂਰਬੀ ਏਸ਼ੀਆ, ਪੂਰਬੀ ਯੂਰਪ ਅਤੇ ਦੱਖਣੀ ਅਮਰੀਕਾ ਸ਼ਾਮਿਲ ਹਨ। ਇਹ ਖੇਤਰ ਸੱਭਿਆਚਾਰਕ ਅਨੁਭਵ, ਸੁੰਦਰ Landscape ਅਤੇ ਰਹਿਣ ਦੀ ਘੱਟ ਕੀਮਤ ਕਾਰਨ ਜਾਣੇ ਜਾਂਦੇ ਹਨ।
ਸਿੱਟਾ:-
Budget Travel ਇੱਕ ਅਜਿਹਾ Mindset ਹੈ ਜਿਸਨੂੰ ਅਪਨਾਉਣ ਨਾਲ ਅਸੀਂ ਆਪਣੇ ਦੁਨੀਆਂ ਘੁੰਮਣ ਦੇ ਸੁਪਨੇ ਨੂੰ ਸਾਕਾਰ ਕਰ ਸਕਦੇ ਹਾਂ। ਸਹੀ ਢੰਗ ਨਾਲ ਅਤੇ ਸਹੀ DESTINATION ਦੀ ਚੋਣ ਕਰਕੇ ਅਸੀਂ ਘੱਟ ਬਜਟ ਵਿੱਚ ਵੀ ਇੱਕ ਵਧੀਆ ਸਫ਼ਰ ਤਹਿ ਕਰ ਸਕਦੇ ਹਾਂ।