ਇਹ ਹਾਦਸਾ ਮਹਾਰਾਸ਼ਟਰ ਦੇ ਮੁੰਬਈ ਤੱਟ ਨੇੜੇ 18 ਦਸੰਬਰ ਬੁੱਧਵਾਰ ਨੂੰ ਵਾਪਰਿਆ ਸੀ। ਮੁੰਬਈ ਦੇ ਸਮੁੰਦਰ ਵਿੱਚ ਇੱਕ ਸਪੀਡ ਬੋਟ ਨਾਲ ਟਕਰਾਉਣ ਤੋਂ ਬਾਅਦ ਇੱਕ ਕਿਸ਼ਤੀ ਪਲਟ ਗਈ। ਜਿਸ ਦੌਰਾਨ 13 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਸ ਵਿੱਚ 10 ਨਾਗਰਿਕ ਅਤੇ 3 ਜਲ ਸੈਨਾ ਦੇ ਕਰਮਚਾਰੀ ਸ਼ਾਮਲ ਹਨ।
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੌਰਾਨ ਨੀਲਕਮਲ ਨਾਮ ਦੀ ਇਸ ਕਿਸ਼ਤੀ ‘ਤੇ 115 ਯਾਤਰੀ ਅਤੇ ਚਾਲਕ ਦਲ ਦੇ ਪੰਜ ਮੈਂਬਰ ਸਵਾਰ ਸਨ। ਕਿਸ਼ਤੀ ਮੁੰਬਈ ਨੇੜੇ ਪ੍ਰਸਿੱਧ ਸੈਰ-ਸਪਾਟਾ ਸਥਾਨ ‘ਐਲੀਫੈਂਟਾ’ ਟਾਪੂ ‘ਤੇ ਜਾ ਰਹੀ ਸੀ ਜੋ ਸ਼ਾਮ ਕਰੀਬ 4 ਵਜੇ ਇੱਕ ਸਪੀਡ ਬੋਟ ਨਾਲ ਟਕਰਾ ਗਈ ਅਤੇ ਇਸ ਦਰਦਨਾਕ ਹਾਦਸੇ ਦਾ ਕਾਰਨ ਬਣ ਗਈ।
ਮੁੰਬਈ ਦੇ ਸਮੁੰਦਰ ‘ਚ ਪਲਟੀ ਯਾਤਰੀਆਂ ਨਾਲ ਭਰੀ ਕਿਸ਼ਤੀ 13 ਲੋਕਾਂ ਦੀ ਹੋਈ ਮੌਕੇ ‘ਤੇ ਮੌਤ
Leave a Comment
Leave a Comment