ਟ੍ਰੈਫਿਕ ਪੁਲਿਸ ਵੱਲੋਂ ਟ੍ਰੈਫਿਕ ਪਲਾਨ ਅਤੇ ਦਿਸ਼ਾ ਨਿਰਦੇਸ਼ ਕੀਤੇ ਗਏ ਜਾਰੀ VIP ਟਿਕਟ ਧਾਰਕਾਂ ਲਈ ਸੈਕਟਰ 34 ਮੇਲਾ ਗਰਾਊਂਡ ਵਿੱਚ ਪਾਰਕਿੰਗ ਵਾਸਤੇ ਖ਼ਾਸ ਪ੍ਰਬੰਧ
ਅੱਜ ਪੰਜਾਬੀ ਗਾਇਕ ਕਰਨ ਔਜਲਾ ਪਹੁੰਚਣਗੇ ਲਾਈਵ ਕੰਸਰਟ ਲਈ ਚੰਡੀਗੜ੍ਹ। ਟ੍ਰੈਫਿਕ ਪੁਲਿਸ ਵੱਲੋਂ ਖ਼ਾਸ ਪ੍ਰਬੰਧ ਕੀਤੇ ਗਏ ਹਨ। ਅੱਜ ਪ੍ਰਦਰਸ਼ਨੀ ਗਰਾਊਂਡ, ਸੈਕਟਰ 34, ਚੰਡੀਗੜ੍ਹ ਵਿਖੇ ਹੋਣ ਵਾਲੇ ਕਰਨ ਔਜਲਾ ਦੇ ਲਾਈਵ ਕੰਸਰਟ ਲਈ ਟ੍ਰੈਫਿਕ ਪਲਾਨ ਅਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਦਰਸ਼ਕਾਂ ਦੀ ਭਾਰੀ ਗਿਣਤੀ ਦੇ ਮੱਦੇਨਜ਼ਰ ਰੱਖਦੇ ਹੋਏ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। VIP ਟਿਕਟ ਧਾਰਕਾਂ ਲਈ ਸੈਕਟਰ 34 ਮੇਲਾ ਗਰਾਊਂਡ ਵਿੱਚ ਪਾਰਕਿੰਗ ਵਾਸਤੇ ਖ਼ਾਸ ਪ੍ਰਬੰਧ ਕੀਤੇ ਗਏ ਹਨ। ਫੈਨ ਪਿਟ – ਲਾਲ ਕਲਾਈ ਬੈਂਡ ਵਾਲੇ ਦਰਸ਼ਕ ਸੈਕਟਰ 34 ਗੁਰਦੁਆਰੇ ਅਤੇ ਪੋਲਕਾ ਮੋਡ ਦੇ ਸਾਹਮਣੇ ਆਪਣੇ ਵਾਹਨ ਪਾਰਕ ਕਰਨਗੇ।
ਸਾਵਧਾਨੀਆਂ ਅਤੇ ਦਿਸ਼ਾ-ਨਿਰਦੇਸ਼ ਜਿਵੇਂ:- ਟਿਕਟ ਧਾਰਕਾਂ ਨੂੰ ਸਮੇਂ ਸਿਰ ਸਥਾਨ ‘ਤੇ ਪਹੁੰਚਣ, ਜਨਤਕ ਆਵਾਜਾਈ ਜਾਂ ਕਾਰਪੂਲਿੰਗ ਦੀ ਵਰਤੋਂ ਕਰਨ, ਨਿਰਧਾਰਿਤ ਪਾਰਕਿੰਗ ਸਥਾਨ ‘ਤੇ ਹੀ ਵਾਹਨ ਪਾਰਕ ਆਦਿ ਜਾਰੀ ਕੀਤੇ ਗਏ ਹਨ।
ਅੱਜ ਹੈ ਚੰਡੀਗੜ੍ਹ ‘ਚ ਪੰਜਾਬੀ ਗਾਇਕ ਔਜਲਾ ਦਾ ਲਾਈਵ ਕੰਸਰਟ
Leave a Comment
Leave a Comment