ਜਲੰਧਰ ਦੇ ਰਾਜ ਨਗਰ ਦੇ ਬਾਬੂਲਾਭ ਸਿੰਘ ਨਗਰ ਦੇ ਨਾਲ ਲੱਗਦੇ ਇਕ ਘਰ ਵਿਚ ਸਵੇਰੇ ਤੜਕੇ ਹੀ ਸਿਲੰਡਰ ਫਟਣ ਕਰਕੇ ਲੱਗੀ ਭਿਆਨਕ ਅੱਗ। ਅੱਗ ਦੇ ਭਿਆਨਕ ਰੂਪ ਧਾਰਨ ਕਰਨ ਤੇ , ਗਵਾਂਢੀਆਂ ਨੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਲਈ ਮੌਕੇ ’ਤੇ ਪਹੁੰਚ ਗਈਆਂ , ਅੱਗ ਨੂੰ ਬੁਝਾਉਂਦਿਆਂ ਦੋ ਫਾਇਰ ਬ੍ਰਿਗੇਡ ਦੇ ਕਰਮਚਾਰੀ ਵੀ ਝੁਲਸ ਗਏ। ਕਰਮਚਾਰੀ ਰਮਨਦੀਪ ਸਿੰਘ ਅਤੇ ਅਭੀ ਗਿੱਲ ਦੇ ਘਟਨਾ ਦੇ ਦੌਰਾਨ ਚਿਹਰੇ ਸੜ੍ਹ ਗਏ। ਘਰ ਵਿੱਚ ਕੋਈ ਜੀਅ ਨਾ ਹੋਣ ਕਰਕੇ ਜਾਨ ਦਾ ਨੁਕਸਾਨ ਨਹੀਂ ਹੋਇਆ ਪਰ ਵੱਡੀ ਮਾਤਰਾ ਵਿਚ ਪਲਾਸਟਿਕ ਦਾ ਸਮਾਨ ਪਿਆ ਹੋਣ ਕਾਰਨ ਅੱਗ ਨੂੰ ਫੈਲਣ ਵਿੱਚ ਦੇਰ ਨਹੀਂ ਲੱਗੀ।