ਪੰਜਾਬ ਅਤੇ ਹਰਿਆਣਾ ਦੇ ਸ਼ੰਭੂ ਸਰਹੱਦ ਤੋਂ ਦਿੱਲੀ ਲਈ ਰਵਾਨਾ ਹੋਣ ਲਈ ਤਿਆਰ 101 ਕਿਸਾਨਾਂ ਦਾ ਜਥਾ । ਦੂਜੇ ਪਾਸੇ ਹਰਿਆਣਾ ਸਰਕਾਰ ਨੇ ਕਿਹਾ ਕੇ ਉਨ੍ਹਾਂ ਵੱਲੋ ਕਿਸਾਨਾਂ ਨੂੰ ਕੂਚ ਕਰਨ ਦੀ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ ਹੈ ਅਤੇ ਹਰਿਆਣਾ – ਪੰਜਾਬ ਦੋਨੋ ਪੱਖਾਂ ਦੀ ਪੁਲਿਸ ਅਲਰਟ ਉੱਤੇ ਹੈ । ਸ਼ੰਭੂ ਸਰਹੱਦ ਤੇ ਪੁਲਿਸ ਅਧਿਕਾਰੀਆਂ ਵੱਲੋਂ ਨਵੀਂ ਬੈਰੀਕੇਡਿੰਗ ਕਰਕੇ, ਬਾਰਡਰ ਤੇ ਸੁਰੱਖਿਆ ਵਧਾਉਣ ਦਾ ਸਖ਼ਤ ਇੰਤਜ਼ਾਮ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਅੰਬਾਲਾ ਜਿਲ੍ਹੇ ਅਤੇ ਖਨੌਰੀ ਸਰਹੱਦ ਉੱਤੇ ਬੀ.ਐਨ.ਐੱਸ. ਦੀ ਧਾਰਾ 163 ਲਗਾਈ ਗਈ ਹੈ ਜਿਸ ਦੇ ਮੁਤਾਬਕ ਇਸ ਥਾਂ ਤੇ 5 ਜਾਂ 5 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ਤੇ ਪੁਲਿਸ ਦਵਾਰਾ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।