ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ MSP ਕਾਨੂੰਨ ਦੀ ਕਿਸਾਨਾਂ ਦੀ ਮੰਗ ਵਿੱਚ ਲੀਡਰ ਵਜੋਂ ਸਪੋਰਟ ਕਰਨ ਲਈ ਮਰਨ ਵਰਤ ਰੱਖਣ ਦਾ ਫੈਸਲਾ ਲਿਆ ਸੀ ਜਿਸਦਾ ਅੱਜ ਅੱਠਵਾਂ ਦਿਨ ਹੈ।
ਜਾਣਕਾਰੀ ਅਨੁਸਾਰ ਉਹਨਾਂ ਦੀ ਸਿਹਤ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਭਾਰ ਵੀ ਦਿਨੋਂ ਦਿਨ ਘੱਟਦਾ ਜਾ ਰਿਹਾ ਹੈ।
ਜਗਜੀਤ ਸਿੰਘ ਡੱਲੇਵਾਲ ਨੂੰ ਪਹਿਲਾਂ ਪੰਜਾਬ ਪੁਲਿਸ ਨੇ 96 ਘੰਟੇ ਲਈ ਹਿਰਾਸਤ ਵਿੱਚ ਰੱਖਿਆ ਸੀ।ਡੱਲੇਵਾਲ ਨੇ ਆਪਣੀ ਕੈਦ ਦੌਰਾਨ ਬਦਸਲੂਕੀ ਦਾ ਦੋਸ਼ ਲਗਾਇਆ ਹੈ। ਜਿਸ ਕਾਰਨ ਕਿਸਾਨਾਂ ਨੇ ਉਸ ਲਈ ਸੁਰੱਖਿਆ ਵਧਾ ਦਿੱਤੀ ਹੈ।
ਡੱਲੇਵਾਲ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਲੁਧਿਆਣਾ ਦੇ ਹਸਪਤਾਲ ਵਿਚ ਰਹਿਣ ਦੌਰਾਨ ਉਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜ਼ਰਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ, “ਮੈਨੂੰ ਰਾਤ ਨੂੰ ਖਨੌਰੀ ਸਰਹੱਦ ਤੋਂ ਹਸਪਤਾਲ ਲਿਜਾਇਆ ਗਿਆ ਅਤੇ ਮੈਨੂੰ ਮੋਬਾਈਲ ਫ਼ੋਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇੱਥੋਂ ਤੱਕ ਕਿ ਹੋਰ ਮਰੀਜ਼ਾਂ ਨੂੰ ਫ਼ੋਨ ਵਰਤਣ ਤੋਂ ਵੀ ਰੋਕਿਆ ਗਿਆ। ਕਿਸਾਨਾਂ ਦੇ ਲਗਾਤਾਰ ਯਤਨਾਂ ਸਦਕਾ ਹੀ ਮੈਨੂੰ ਰਿਹਾਅ ਕੀਤਾ ਗਿਆ ਹੈ।”
ਰਿਪੋਰਟਾਂ ਦੇ ਅਨੁਸਾਰ ਬਹੁਤ ਸਾਰੇ ਕਿਸਾਨ ਆਪਣੀ ਲਾਗਤ ਦੀ ਵੀ ਵਸੂਲੀ ਕਰਨ ਵਿੱਚ ਅਸਮਰੱਥ ਹਨ। ਜਿਸ ਕਾਰਨ ਉਹਨਾਂ ਨੂੰ ਆਪਣਾ ਮੋਰਚੇ ਦਾ ਫੈਸਲਾ ਜਾਇਜ਼ ਲੱਗਦਾ ਹੈ।
8ਵੇਂ ਦਿਨ ਵੀ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ
Leave a Comment
Leave a Comment