ਖੇਤਰ ਜਿਵੇਂ ਕਿ ਮਾਲੇਰਕੋਟਲਾ, ਅਮਰਗੜ੍ਹ, ਅਹਿਮਦਗੜ੍ਹ ਵਿੱਚ ਲਗਭਗ 500,000 ਲੋਕਾਂ ਦੀ ਰਿਹਾਇਸ਼ ਹੈ। ਇਹਨਾਂ ਖੇਤਰਾਂ ਵਿੱਚ ਮੈਡੀਕਲ ਅਫ਼ਸਰਾਂ ਦੀ ਕਮੀ ਪਾਈ ਗਈ ਹੈ। ਜਿਸ ਦਾ ਕਰਨ ਮੈਡੀਕਲ ਅਫਸਰਾਂ ਵਲੋਂ ਇਹ ਦਿੱਤਾ ਗਿਆ ਹੈ ਕਿ ਉਹਨਾਂ ਕੋਲ ਲੋੜੀਂਦੇ ਫੰਡਸ ਨਹੀਂ ਸਨ ਜਿਸ ਨਾਲ ਉਹ ਆਪਣੀਆਂ ਰੋਜ਼ਾਨਾ ਦੀਆਂ ਮੈਡੀਕਲ ਜਰੂਰਤਾਂ ਨੂੰ ਪੂਰੀਆਂ ਕਰ ਸਕਣ ਅਤੇ ਲੋਕਾਂ ਦਾ ਇਲਾਜ ਕਰ ਸਕਣ। ਹਾਲ ਹੀ ਵਿਚ ਸਰਕਾਰ ਵੱਲੋਂ ਇਹ ਬਿਆਨ ਆਇਆ ਸੀ ਕਿ ਉਹ ਇਸ ਮਾਮਲੇ ਨੂੰ ਸੁਲਝਾਉਣਗੇੇ। ਕੋਈ ਕਾਰਵਾਈ ਨਾ ਨਜ਼ਰ ਆਉਂਦੀ ਦੇਖ ਕੇ ਹਰਿਆਣਾ ਕੋਰਟ ਵੱਲੋਂ ਮਾਨ ਪਾਰਟੀ ਨੂੰ ਇਸ ਮਾਮਲੇ ਦੀ ਸਟੇਟਸ ਰਿਪੋਰਟਸ ਦਿਖਾਉਣ ਬਾਰੇ ਹੁਕਮ ਦਿੱਤਾ।