ਆਮ ਆਦਮੀ ਪਾਰਟੀ ਦੇ ਲੀਡਰ, ਅਰਵਿੰਦ ਕੇਜਰੀਵਾਲ ਨੇ ਮੁੱਖਮੰਤਰੀ ਸੰਮਾਨ ਯੋਜਨਾ ਦੇ ਅਧੀਨ ਦਿੱਲੀ ਦੀਆਂ ਮਹਿਲਾਵਾਂ ਨੂੰ ਹਰ ਮਹੀਨੇ 1000 ਰੁਪਏ ਦੀ ਸਹਾਇਤਾ ਦੇਣ ਦਾ ਲਿਆ ਫੈਂਸਲਾ। ਉਹਨਾਂ ਨੇ ਕਿਹਾ ਕੇ ਉਹ ਦਿਨ ਰਾਤ ਇੱਕ ਕਰਕੇ ਦਿੱਲੀ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ। ਉਹਨਾਂ ਨੇ ਕਿਹਾ ਕਿ ਦਿੱਲੀ ਵਿੱਚ ਘੱਟੋ-ਘੱਟ ਅਸੀਂ ਇੱਕ ਵਾਰ ਜ਼ੀਰੋ ਬਿਜਲੀ ਦਾ ਬਿੱਲ ਯੋਜਨਾ ਚਲਾਈ ਸੀ ਅਤੇ ਬੀ.ਜੇ.ਪੀ ਪਾਰਟੀ ਜੋ ਕਿ 20 ਸਟੇਟਾਂ ਵਿਚ ਰਾਜ ਕਰਦੀ ਹੈ, ਨੂੰ ਨਿੰਦਦੇ ਹੋਏ ਕਿਹਾ ਕਿ ਉਹ ਆਮ ਲੋਕਾਂ ਦੀਆਂ ਆਮ ਲੋੜ੍ਹਾਂ ਨੂੰ ਤਰਜੀਹ ਨਹੀਂ ਦਿੰਦੇ।